ਤੁਹਾਡੀ ਸ਼ਿਕਾਇਤ ਦੀ ਜਾਂਚ ਕਰਨਾ

ਸ਼ਿਕਾਇਤਾਂ ਦੀ ਕੌਣ ਸਮੀਖਿਆ ਕਰਦਾ ਹੈ ਅਤੇ ਫੈਸਲੇ ਲੈਂਦਾ ਹੈ?

ਇਹ ਇੰਕੁਆਇਰੀਜ਼, ਕੰਪਲੇਂਟਸ ਐਂਡ ਰਿਪੋਰਟਸ ਕਮੇਟੀ (ICRC) ਦੀ ਜ਼ਿੰਮੇਵਾਰੀ ਹੈ, ਜਿਸ ਵਿੱਚ ਜਨਤਾ ਦੇ ਮੈਂਬਰ ਅਤੇ ਰਜਿਸਟਰਡ ਡੈਂਟਲ ਹਾਈਜੀਨਿਸਟ ਸ਼ਾਮਲ ਹੁੰਦੇ ਹਨ।

ਇੱਕ CDHO ਸਟਾਫ਼ ਮੈਂਬਰ (ਕੇਸ ਮੈਨੇਜਰ) ਜਾਂ ਜਾਂਚਕਰਤਾ ICRC ਦੀ ਤਰਫ਼ੋਂ ਤੁਹਾਡੀ ਸ਼ਿਕਾਇਤ ਦੀ ਜਾਂਚ ਕਰਦਾ ਹੈ। ਉਹ ਨਿਰਪੱਖ ਰਹਿੰਦੇ ਹਨ। ਤੁਸੀਂ ਉਹਨਾਂ ਨੂੰ ਜਾਂਚ ਪ੍ਰਕਿਰਿਆ ਬਾਰੇ ਸਵਾਲ ਪੁੱਛ ਸਕਦੇ ਹੋ, ਪਰ ਉਹ ਸ਼ਿਕਾਇਤ ਬਾਰੇ ਆਪਣੀ ਰਾਏ ਜਾਂ ਸਲਾਹ ਨਹੀਂ ਦੇ ਸਕਦੇ।

ਜਾਂਚ ਦੇ ਦੌਰਾਨ, ਤੁਹਾਡੀਆਂ ਚਿੰਤਾਵਾਂ ਨੂੰ ਸਪੱਸ਼ਟ ਕਰਨ ਲਈ ਜਾਂ ਤੁਹਾਡੇ ਮੂੰਹ ਦੀ ਸਿਹਤ ਦੇ ਰਿਕਾਰਡਾਂ ਨੂੰ ਪ੍ਰਾਪਤ ਕਰਨ ਵਿੱਚ ਸਹਾਇਤਾ ਕਰਨ ਲਈ ਇੱਕ ਪ੍ਰਮਾਣੀਕਰਨ ਫਾਰਮ ‘ਤੇ ਦਸਤਖਤ ਕਰਨ ਲਈ ਤੁਹਾਡੇ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਕੇਸ ਮੈਨੇਜਰ/ਜਾਂਚਕਰਤਾ ਤੁਹਾਡੀ ਸ਼ਿਕਾਇਤ ਦੀ ਸਮੀਖਿਆ ਕਰਨ ਵਿੱਚ ICRC ਦੀ ਮਦਦ ਕਰਨ ਲਈ ਹੋਰ ਸੰਬੰਧਿਤ ਦਸਤਾਵੇਜ਼ ਪ੍ਰਾਪਤ ਕਰ ਸਕਦਾ ਹੈ ਜਾਂ ਗਵਾਹਾਂ ਦੀ ਇੰਟਰਵਿਊ ਲੈ ਸਕਦਾ ਹੈ।

ICRC ਜਾਂਚਾਂ ਤੋਂ ਪੈਦਾ ਹੋਣ ਵਾਲੇ ਕਿਸੇ ਵੀ ਦਸਤਾਵੇਜ਼ ਦੀ ਵਰਤੋਂ ਰਜਿਸਟਰਡ ਡੈਂਟਲ ਹਾਈਜੀਨਿਸਟ ਦੇ ਵਿਰੁੱਧ ਵੱਖਰੀ ਸਿਵਲ ਕਾਰਵਾਈ ਵਿੱਚ ਨਹੀਂ ਕੀਤੀ ਜਾ ਸਕਦੀ।

ਰਜਿਸਟਰਡ ਡੈਂਟਲ ਹਾਈਜੀਨਿਸਟ ਕੋਲ ਤੁਹਾਡੀ ਸ਼ਿਕਾਇਤ ਦਾ ਜਵਾਬ ਦੇਣ ਲਈ 30 ਦਿਨ ਹੋਣਗੇ। ਤੁਸੀਂ ਜਵਾਬ ਦੀ ਇੱਕ ਕਾਪੀ ਪ੍ਰਾਪਤ ਕਰੋਗੇ ਅਤੇ CDHO ਨੂੰ ਹੋਰ ਟਿੱਪਣੀਆਂ ਜਾਂ ਜਾਣਕਾਰੀ ਭੇਜ ਸਕਦੇ ਹੋ।

ਕੀ ਸਾਰੀਆਂ ਸ਼ਿਕਾਇਤਾਂ ਦੀ ਜਾਂਚ ਕੀਤੀ ਜਾਂਦੀ ਹੈ?

ਹਾਂ, ਉਸ ਛੋਟੀ ਪ੍ਰਤੀਸ਼ਤ ਨੂੰ ਛੱਡ ਕੇ ਜਿਸ ਨੂੰ ICRC (ਕਾਨੂੰਨ ਦੁਆਰਾ) ਇਨਕਾਰ ਕਰ ਸਕਦਾ ਹੈ ਜੇਕਰ ਇਹ ਸ਼ਿਕਾਇਤ ਨੂੰ ਬੇਲੋੜੀ, ਪਰੇਸ਼ਾਨ ਕਰਨ ਵਾਲੀ (ਨਾਕਾਫ਼ੀ ਆਧਾਰ, ਤੰਗ ਕਰਨ ਲਈ ਕੀਤੀ ਗਈ), ਗਲਤ ਵਿਸ਼ਵਾਸ ਨਾਲ ਕੀਤੀ ਗਈ, ਵਿਵਾਦ ਜਾਂ ਕਿਸੇ ਹੋਰ ਪ੍ਰਕਿਰਿਆ ਦੀ ਦੁਰਵਰਤੋਂ ਸਮਝਦੀ ਹੈ। ਕਿਸੇ ਵੀ ਫੈਸਲੇ ਤੋਂ ਪਹਿਲਾਂ, ਤੁਹਾਨੂੰ ਅਤੇ ਰਜਿਸਟਰਡ ਡੈਂਟਲ ਹਾਈਜੀਨਿਸਟ ਦੋਵਾਂ ਨੂੰ ICRC ਨੂੰ ਸਬਮਿਸ਼ਨਾਂ ਦੇਣ ਦਾ ਅਧਿਕਾਰ ਹੈ।

ਤੁਸੀਂ ਆਪਣੀ ਸ਼ਿਕਾਇਤ ਵਾਪਸ ਲੈਣ ਦੀ ਬੇਨਤੀ ਵੀ ਕਰ ਸਕਦੇ ਹੋ। ਹਾਲਾਂਕਿ, CDHO ਦਾ ਰਜਿਸਟਰਾਰ ਅਜੇ ਵੀ ਜਾਂਚ ਨੂੰ ਜਾਰੀ ਰੱਖਣ ਦੀ ਚੋਣ ਕਰ ਸਕਦਾ ਹੈ ਜੇ ਉਹ ਜਨ ਹਿੱਤ ਵਿੱਚ ਹੈ। ਜੇ ਰਜਿਸਟਰਾਰ ਜਾਂਚ ਜਾਰੀ ਰੱਖਦਾ ਹੈ, ਤਾਂ ਤੁਹਾਨੂੰ ਸੂਚਿਤ ਰੱਖਿਆਜਾਵੇਗਾ।

ਜਾਂਚ ਨੂੰ ਕਿੰਨਾ ਸਮਾਂ ਲੱਗੇਗਾ?

ICRC ਦਾ ਟੀਚਾ 150 ਦਿਨਾਂ ਦੇ ਅੰਦਰ-ਅੰਦਰ ਆਪਣੀ ਜਾਂਚ ਪੂਰੀ ਕਰਨਾ, ਅਤੇ ਆਪਣਾ ਫੈਸਲਾ ਅਤੇ ਕਾਰਨ ਜਾਰੀ ਕਰਨਾ ਹੈ। ਜੇ ਇਹ ਵਧੇਰੇ ਸਮਾਂ ਲੈਂਦਾ ਹੈ, ਤਾਂ ICRC ਲਈ ਤੁਹਾਨੂੰ ਅਤੇ ਰਜਿਸਟਰਡ ਡੈਂਟਲ ਹਾਈਜੀਨਿਸਟ ਨੂੰ ਸੂਚਿਤ ਕਰਨਾ ਲਾਜ਼ਮੀ ਹੈ, ਅਤੇ ਫੈਸਲੇ ਦੀ ਅਨੁਮਾਨਤ ਮਿਤੀ ‘ਤੇ ਵੇਰਵੇ ਪ੍ਰਦਾਨ ਕਰਨੇ ਚਾਹੀਦੇ ਹਨ।

ICRC ਮੇਰੀ ਸ਼ਿਕਾਇਤ ਬਾਰੇ ਕੀ ਕਰ ਸਕਦੀ ਹੈ?

ICRC ਮੁਲਾਂਕਣ ਕਰਦੀ ਹੈ ਕਿ ਕੀ ਰਜਿਸਟਰਡ ਡੈਂਟਲ ਹਾਈਜੀਨਿਸਟ ਦੇ ਅਭਿਆਸ ਅਤੇ ਆਚਰਣ ਨੇ ਪੇਸ਼ੇ ਦੇ ਮਿਆਰਾਂ ਨੂੰ ਪੂਰਾ ਕੀਤਾ ਹੈ, ਅਤੇ ਹੋ ਸਕਦਾ ਹੈ ਕਿ ਉਹ ਇਹ ਕਰਨ:ਃ

 • ਪੇਸ਼ੇਵਰ ਦੁਰਵਿਹਾਰ ਜਾਂ ਅਯੋਗਤਾ ਦੇ ਦੋਸ਼ਾਂ ਨੂੰ ਲਈ ਇੱਕ ਰਸਮੀ ਸੁਣਵਾਈ ਲਈ ਡਿਸਿਪਲਿਨ ਕਮੇਟੀ ਨੂੰ ਰੈਫਰ ਕਰਨਾ।
 • ਜਾਂਚ ਕਰਨਾ ਕਿ ਕੀ ਰਜਿਸਟਰਡ ਡੈਂਟਲ ਹਾਈਜੀਨਿਸਟ ਕਿਸੇ ਸਰੀਰਕ ਜਾਂ ਮਾਨਸਿਕ ਅਸਮਰਥਤਾ ਤੋਂ ਪੀੜਤ ਹੈ ਜੋ ਸੁਰੱਖਿਅਤ ਢੰਗ ਨਾਲ ਅਭਿਆਸ ਕਰਨ ਦੀ ਉਨ੍ਹਾਂ ਦੀ ਯੋਗਤਾ ਨੂੰ ਪ੍ਰਭਾਵਤ ਕਰ ਸਕਦਾ ਹੈ।
 • ਰਜਿਸਟਰਡ ਡੈਂਟਲ ਹਾਈਜੀਨਿਸਟ ਨੂੰ ਉਹਨਾਂ ਦੇ ਅਭਿਆਸ ਜਾਂ ਆਚਰਣ ਬਾਰੇ ਖ਼ਬਰਦਾਰ ਕਰਨ ਲਈ ICRC ਦੇ ਸਾਹਮਣੇ ਪੇਸ਼ ਹੋਣ ਦੀ ਮੰਗ ਕਰ ਸਕਦੇ ਹਨ।
 • ਰੈਗੂਲੇਟਿਡ ਹੈਲਥ ਪ੍ਰੋਫੈਸ਼ਨਜ਼ ਐਕਟ, 1991 (RHPA) ਦੇ ਨਾਲ ਇਕਸਾਰ, ਉਹ ਉਚਿਤ ਮੰਨੀ ਜਾਣ ਵਾਲੀ ਕੋਈ ਹੋਰ ਕਾਰਵਾਈ ਕਰਦੇ ਹਨ, ਜਿਵੇਂ ਕਿ:
  • ਇੱਕ ਵਚਨਬੱਧਤਾ (ਜਾਂ ਇਕਰਾਰਨਾਮਾ) ਕਰਦੇ ਹਨ ਜਿਸਦੀ ਰਜਿਸਟਰਡ ਡੈਂਟਲ ਹਾਈਜੀਨਿਸਟ ਨੂੰ ਪਾਲਣਾ ਕਰਨੀ ਲਾਜ਼ਮੀ ਹੈ।
  • ਰਜਿਸਟਰਡ ਡੈਂਟਲ ਹਾਈਜੀਨਿਸਟ ਨੂੰ ਉਹਨਾਂ ਦੇ ਗਿਆਨ, ਹੁਨਰ, ਨਿਰਣੇ ਅਤੇ/ਜਾਂ ਆਚਰਣ ਵਿੱਚ ਸੁਧਾਰ ਕਰਨ ਲਈ ਇੱਕ ਨਿਸ਼ਚਿਤ ਨਿਰੰਤਰ ਸਿੱਖਿਆ ਜਾਂ ਉਪਚਾਰ ਪ੍ਰੋਗਰਾਮ (SCERP) ਨੂੰ ਪੂਰਾ ਕਰਨਾ ਲਾਜ਼ਮੀ ਕਰਦੇ ਹਨ।
  • ਸਿਫ਼ਾਰਸ਼ ਕਰਦੇ ਹਨ ਕਿ ਰਜਿਸਟਰਡ ਡੈਂਟਲ ਹਾਈਜੀਨਿਸਟ ਗਿਆਨ, ਹੁਨਰ, ਨਿਰਣੇ ਅਤੇ/ਜਾਂ ਵਿਹਾਰ ਨੂੰ ਬਿਹਤਰ ਬਣਾਉਣ ਲਈ ਹੋਰ ਕਦਮ ਚੁੱਕਣ।
  • ਰਜਿਸਟਰਡ ਡੈਂਟਲ ਹਾਈਜੀਨਿਸਟ ਨੂੰ ਮਾਰਗਦਰਸ਼ਨ ਪ੍ਰਦਾਨ ਕਰਦੇ ਹਨ।
 • ਕੋਈ ਅਗਲੀ ਕਾਰਵਾਈ ਨਹੀਂ ਕਰਦੇ ਹਨ।

ICRC ਕਥਿਤ ਚਾਲ-ਚਲਣ ਦੀ ਗੰਭੀਰਤਾ ਅਤੇ ਇਸ ਤਰ੍ਹਾਂ ਦੇ ਚਾਲ-ਚਲਣ ਦੇ ਸੰਭਾਵਿਤ ਜੋਖਮ ਸਮੇਤ ਕਈ ਕਾਰਕਾਂ ਦੇ ਅਧਾਰ ਤੇ ਨਤੀਜੇ ਦਾ ਫੈਸਲਾ ਕਰਦੀਾ ਹੈ। ਇਸ ਦਾ ਮੁਲਾਂਕਣ ਕਰਨ ਵਿੱਚ ਮਦਦ ਕਰਨ ਲਈ ਕਿ ਕੀ ਇਹ ਢੁਕਵਾਂ ਹੈ, ICRC ਜੋਖਮ ਮੁਲਾਂਕਣ ਅਤੇ ਫੈਸਲਾ ਲੈਣ ਦੇ ਸਾਧਨ ਦੀ ਵਰਤੋਂ ਕਰਦੀ ਹੈ।

ਮੈਂ ਨਤੀਜਾ ਕਿਵੇਂ ਜਾਣਾਂਗਾ/ਗੀ?

ਫੈਸਲਾ ਹੋਣ ਤੋਂ ਬਾਅਦ, ਤੁਹਾਨੂੰ ਅਤੇ ਰਜਿਸਟਰਡ ਡੈਂਟਲ ਹਾਈਜੀਨਿਸਟ ਨੂੰ ਨਤੀਜੇ ਅਤੇ ਇਸਦੇ ਕਾਰਨਾਂ ਬਾਰੇ ਲਿਖਤੀ ਰੂਪ ਵਿੱਚ ਸੂਚਿਤ ਕੀਤਾ ਜਾਵੇਗਾ, ਜਦੋਂ ਤੱਕ ਕਿ ਮਾਮਲਾ  ਡਿਸਿਪਲਿਨ ਕਮੇਟੀ ਜਾਂ ਅਸਮਰੱਥਾ ਦੀ ਕਾਰਵਾਈ ਲਈ ਨਹੀਂ ਭੇਜਿਆ ਜਾਂਦਾ ਹੈ।

“ਇੱਕ ਰਜਿਸਟਰਡ ਡੈਂਟਲ ਹਾਈਜੀਨਿਸਟ ਲੱਭੋ” (Find a Registered Dental Hygienist) (ਪਬਲਿਕ ਰਜਿਸਟਰ) ‘ਤੇ, CDHO ਪ੍ਰਕਾਸ਼ਿਤ ਕਰੇਗਾ:

 • ਡਿਸਿਪਲਿਨ ਕਮੇਟੀ ਲਈ ਰੈਫਰਲ (ਅਤੇ ਅਨੁਸ਼ਾਸਨੀ ਸੁਣਵਾਈ ਪ੍ਰਕਿਰਿਆ ਦੇ ਸੰਬੰਧ ਵਿੱਚ ਵੇਰਵੇ);
 • ਇੱਕ ਰਜਿਸਟਰਡ ਡੈਂਟਲ ਹਾਈਜੀਨਿਸਟ ਲਈ ਚੇਤਾਵਨੀਆਂ;
 • SCERP ਨੂੰ ਪੂਰਾ ਕਰਨ ਲਈ ਰਜਿਸਟਰਡ ਡੈਂਟਲ ਹਾਈਜੀਨਿਸਟ ਦੀਆਂ ਜ਼ਰੂਰਤਾਂ; ਅਤੇ
 • ਰਜਿਸਟਰਡ ਡੈਂਟਲ ਹਾਈਜੀਨਿਸਟ ਦੁਆਰਾ ਦਾਖਲ ਕੀਤੇ ਗਏ ਕੋਈ ਵੀ ਕੰਮ।

ਸ਼ਿਕਾਇਤਕਰਤਾ ਹੋਣ ਦੇ ਨਾਤੇ, ਤੁਹਾਡਾ ਨਾਮ ਅਤੇ ਤੁਹਾਡੇ ਬਾਰੇ ਕੋਈ ਪਛਾਣ ਕਰਨ ਵਾਲੀ ਜਾਣਕਾਰੀ ਰਜਿਸਟਰ ਤੇ ਨਹੀਂ ਦਿਖਾਈ ਦੇਵੇਗੀ।

ਜੇ ਮੈਂ ICRC ਦੇ ਫੈਸਲੇ ਤੋਂ ਸੰਤੁਸ਼ਟ ਨਹੀਂ ਹਾਂ ਤਾਂ ਕੀ ਹੋਵੇਗਾ?

ਜਦੋਂ ਤੱਕ ਕਿ ਫੈਸਲਾ ਡਿਸਿਪਲਿਨ ਕਮੇਟੀ ਨੂੰ ਜਾਂ ਅਸਮਰੱਥਾ ਦੀ ਕਾਰਵਾਈ ਲਈ ਰੈਫਰਲ ਨਹੀਂ ਹੈ, ਤੁਹਾਨੂੰ ਅਤੇ ਰਜਿਸਟਰਡ ਡੈਂਟਲ ਹਾਈਜੀਨਿਸਟ ਦੋਵਾਂ ਨੂੰ ਸਮੀਖਿਆ ਦੀ ਬੇਨਤੀ ਕਰਨ ਦਾ ਅਧਿਕਾਰ ਹੈ (ਇੱਕ ਅਪੀਲ ਦੇ ਸਮਾਨ)।  ਤੁਹਾਨੂੰ ICRC ਦੇ ਫੈਸਲੇ ਦੀ ਪ੍ਰਾਪਤੀ ਦੇ 30 ਦਿਨਾਂ ਦੇ ਅੰਦਰ-ਅੰਦਰ ਇਹ ਬੇਨਤੀ ਕਰਨੀ ਪਏਗੀ। ICRC ਆਪਣੇ ਫੈਸਲੇ ਦੀ ਸਮੀਖਿਆ ਨਹੀਂ ਕਰ ਸਕਦੀ। ਹੈਲਥ ਪ੍ਰੋਫੈਸ਼ਨਜ਼ ਅਪੀਲ ਅਤੇ ਰਿਵਿਊ ਬੋਰਡ (HPARB) ਗੈਰ-ਸਿਹਤ ਦੇਖਭਾਲ ਪੇਸ਼ੇਵਰਾਂ ਦੇ ਪੈਨਲ ਨਾਲ ਸਮੀਖਿਆ ਕਰਦਾ ਹੈ। HPARB ਇੱਕ ਸੁਤੰਤਰ ਸੰਸਥਾ ਹੈ ਜੋ ਸੂਬਾਈ ਸਰਕਾਰ ਦੁਆਰਾ ਸਥਾਪਿਤ ਕੀਤੀ ਗਈ ਹੈ।